ਕੈਨੇਡਾ:ਦੇਸ਼ ਭਰ ‘ਚ ਜਿੱਥੇ ਅਗਸਤ ਮਹੀਨੇ ‘ਚ ਮਹਿੰਗਾਈ ਦਰ ‘ਚ ਤੇਜ਼ੀ ਵੇਖੀ ਗਈ ਸੀ।

ਓਥੇ ਹੀ ਹੁਣ ਸਟੈਟਿਸਟਿਕ ਕੈਨੇਡਾ ਵੱਲੋਂ ਰਿਟੇਲ ਸੇਲ (Retail Sales) ‘ਚ ਆਈ ਕਮੀ ਦੇ ਅੰਕੜੇ ਪੇਸ਼ ਕੀਤੇ ਗਏ ਹਨ। 

ਸਟੈਟ ਕੈਨੇਡਾ (Stat Canada) ਮੁਤਾਬਕ ਅਗਸਤ ਮਹੀਨੇ ‘ਚ ਰਿਟੇਲ ਸੇਲ ‘ਚ 0.1% ਦੀ ਕਮੀ ਦਰਜ ਕੀਤੀ ਗਈ ਹੈ,ਜੋ ਕਿ $66.1 ਬਿਲੀਅਨ ਤੱਕ ਰਹੀ।

ਅੰਕੜਿਆਂ ਮੁਤਾਬਕ ਜਿੱਥੇ ਨਵੀਆਂ ਕਾਰਾਂ ਦੀ ਵਿਕਰੀ ‘ਚ 1.1% ਦੀ ਕਮੀ ਦਰਜ ਕੀਤੀ ਗਈ ਹੈ,ਓਥੇ ਹੀ ਪੁਰਾਣੀਆਂ ਕਾਰਾਂ ਦੀ ਵਿਕਰੀ ‘ਚ ਵੀ 0.5% ਦੀ ਗਿਰਾਵਟ ਦਰਜ ਕੀਤੀ ਗਈ ਹੈ। 

ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ‘ਚ ਮਹਿੰਗਾਈ ਦਰ ‘ਚ ਜਿੱਥੇ ਵਾਧਾ ਦਰਜ ਕੀਤਾ ਗਿਆ ਸੀ,ਓਥੇ ਹੀ ਸਤੰਬਰ ਮਹੀਨੇ ‘ਚ ਗਿਰਾਵਟ ਦੇਖੀ ਗਈ। 

ਇਸ ਸਮੇਂ ਦੇਸ਼ ਭਰ ‘ਚ ਮਹਿੰਗਾਈ ਦਰ 3.8% ਦਰਜ ਕੀਤੀ ਗਈ ਹੈ।  

Leave a Reply