ਕੈਨੇਡਾ:ਇਜ਼ਰਾਈਲ (Israel) ਅਤੇ ਹਮਾਸ ਵਿਚਕਾਰ ਚੱਲ ਰਿਹਾ ਯੁੱਧ ਅੱਜ 14ਵੇਂ ਦਿਨ ‘ਚ ਦਾਖਲ ਹੋ ਚੁੱਕਿਆ ਹੈ। 

ਯੂਨਾਈਟਡ ਨੇਸ਼ਨ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਇਜ਼ਰਾਈਲ ਵੱਲੋਂ ਉੱਤਰੀ ਹਿੱਸਾ ਖਾਲੀ ਕਰਨ ਦੇ ਹੁਕਮਾਂ ਤੋਂ ਬਾਅਦ ਗਾਜ਼ਾ ਵਾਸੀ ਹੁਣ ਉੱਤਰੀ ਹਿੱਸੇ ‘ਚ ਵਾਪਸੀ ਕਰ ਰਹੇ ਹਨ। 

ਦੱਸ ਦੇਾਈਏ ਕਿ ਬੀਤੇ ਦਿਨੀਂ ਇਜ਼ਰਾਈਲ ਵੱਲੋਂ ਦੱਖਣੀ ਹਿੱਸੇ ‘ਚ ਜਾਣ ਦੇ ਹੁਕਮ ਦਿੱਤੇ ਗਏ ਸਨ,ਜਿਸਨੂੰ ਕਿ ‘ਸੇਫ਼ ਜ਼ੋਨ’ ਐਲਾਨਿਆ ਗਿਆ ਸੀ।

ਇਸਦੇ ਬਾਵਜੂਦ ਇਜ਼ਰਾਈਲ ਵੱਲੋਂ ਗਾਜ਼ਾ ਦੇ ਦੱਖਣੀ ਖੇਤਰ ‘ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹਮਲੇ (Attack) ਕੀਤੇ ਗਏ।

ਰਿਪੋਰਟਸ ਤੋਂ ਪਤਾ ਲੱਗਦਾ ਹੈ ਕਿ ਇਸ ਲੜਾਈ ‘ਚ ਹੁਣ ਤੱਕ 4100 ਫ਼ਲਸਤੀਨੀ ਮਾਰੇ ਗਏ ਹਨ,ਅਤੇ 13000 ਤੋਂ ਵਧੇਰੇ ਜ਼ਖਮੀ ਹੋ ਗਏ ਹਨ।

ਓਧਰ ਇਜ਼ਰਾਈਲ ‘ਚ ਮਰਨ ਵਾਲਿਆਂ ਦੀ ਗਿਣਤੀ 1400 ਹੋ ਗਈ ਹੈ,ਜੋ ਕਿ 7 ਅਕਤੂਬਰ ਨੂੰ ਗਾਜ਼ਾ ਦੁਆਰਾ ਹਮਲਾ ਕੀਤੇ ਜਾਣ ਤੋਂ ਬਾਅਦ ਮੌਤ ਦੇ ਮੂੰਹ ਵਿੱਚ ਚਲੇ ਗਏ।ਗਾਜ਼ਾ ਵੱਲੋਂ ਦੱਖਣੀ ਹਿੱਸੇ ‘ਚ ਇਜ਼ਰਾਈਲ ਦੁਆਰਾ ਹਮਲਾ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਹਮਲੇ ‘ਚ ਬੱਚਿਆਂ ਸਮੇਤ ਔਰਤਾਂ ਅਤੇ ਆਦਮੀ ਜ਼ਖ਼ਮੀ ਹੋ ਗਏ ਹਨ। 

ਜਿਨਾਂ ਦਾ ਇਲਾਜ ਨਾਸੇਰ ਹਸਪਤਾਲ ‘ਚ ਚੱਲ ਰਿਹਾ ਹੈ।  

Leave a Reply