ਡੈਲਟਾ:ਡੈਲਟਾ ਸਿਟੀ 9Delta City) ਵੱਲੋਂ ਇੱਕ-ਸਾਲਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।ਜਿਸ ਤਹਿਤ 15 ਫੈਸਿਲਟੀਜ਼ ‘ਚ ਮਹਾਵਾਰੀ ਕੱਪ ਸਪਲਾਈ ਕੀਤੇ ਜਾਣਗੇ।
ਦੱਸ ਦੇਈਏ ਕਿ ਪਬਲਿਕ ਫੈਸਿਲਟੀਜ਼ ਦੇ ਬਾਥਰੂਮ ‘ਚ ਪੈਡਜ਼ ਅਤੇ ਟੈਂਪੂਨ (Pads & Tampons)  ਹੁਣ ਟਾਇਲਟ ਪੇਪਰ ਅਤੇ ਪੇਪਰ ਟਾੱਵਲ ਵਾਂਗ ਮੌਜੂਦ ਰਹਿਣਗੇ।ਜੋ ਇੱਕ ਵਾਰ ਖ਼ਤਮ ਹੋਣ ਤੋਂ ਬਾਅਦ ਮੁੜ ਤੋਂ ਉਪਲੱਬਧ ਕਰਵਾਏ ਜਾਣਗੇ।
ਸਿਟੀ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦੇ ਤਹਿਤ ਮਹਾਵਾਰੀ ਨਾਲ ਸਬੰਧਤ ਸਮਾਨ ਮੁਫਤ ‘ਚ ਮੁਹੱੲਆ ਕਰਵਾਇਆ ਜਾਵੇਗਾ।
ਸਿਟੀ ਦਾ ਟੀਚਾ ਹੈ ਕਿ ਪੀਰੀਅਡ ਪਾਵਰਟੀ ਸਟਿਗਮਾ ਨੂੰ ਘੱਟ ਕੀਤਾ ਜਾ ਸਕੇ।
ਡਾਇਵਰਸਟੀ,ਇਨਕਲੂਜ਼ਨ ਅਤੇ ਐਂਟੀ-ਰੇਸਿਜ਼ਮ ਕਮੇਟੀ ਵੱਲੋਂ ਇਸ ਪ੍ਰੋਗਰਾਮ ਨੂੰ ਸਤੰਬਰ ਮਹੀਨੇ ‘ਚ ਪੇਸ਼ ਕੀਤਾ ਗਿਆ ਸੀ ਅਤੇ 23 ਅਕਤੂਬਰ ਤੋਂ ਇਸ ਪ੍ਰੋਜੈਕਟ ਦਾ ਸਮਰਥਨ ਸ਼ੁਰੂ ਕੀਤਾ ਗਿਆ ਸੀ।

Leave a Reply