ਕੈਨੇਡਾ:ਇੱਕ ਤਾਜ਼ਾ ਪੋਲ ‘ਚ ਮੁਤਾਬਕ ਦੇਸ਼ ਭਰ ਦੇ ਲੋਕ ਫੈਡਰਲ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ।
ਇਹ ਅਸੰਤੁਸ਼ਟੀ ਘਰਾਂ ਦੀ ਕਿੱਲਤ,ਮਹਿੰਗਾਈ,ਹੈਲਥ ਕੇਅਰ ਅਤੇ ਸਰਕਾਰ ਦੇ ਖਰਚਿਆਂ ਤੋਂ ਇਲਾਵਾ ਜਲਵਾਯੂ ਪਰਿਵਰਤਨ ਨਾਲ ਜੁੜੀ ਹੋਈ ਹੈ।
ਲੇਜਰ ਦੁਆਰਾ ਕਰਵਾਏ ਸਰਵੇ ‘ਚ 3 ‘ਚੋਂ 2 ਕੈਨੇਡੀਅਨਜ਼ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੈ ਕੇ ਨਾਕਰਾਤਮਕ ਪ੍ਰਤੀਕ੍ਰਿਆ ਦਿੱਤੀ ਗਈ।
ਭਾਗ ਲੈਣ ਵਾਲੇ ਅੱਧੇ ਦੇ ਲਗਭਗ ਲੋਕਾਂ ਵੱਲੋਂ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਅਗਲੀਆਂ ਚੋਣਾਂ ਦੌਰਾਨ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਜਦੋਂ ਕਿ ਪੰਜ ‘ਚੋਂ ਇੱਕ ਕੈਨੇਡੀਅਨ ਦਾ ਕਹਿਣਾ ਹੈ ਕਿ ਪੀ.ਐੱਮ. ਟਰੂਡੋ ਨੂੰ ਇਸ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਇਸ ਕਰਕੇ ਦੇਣਾ ਚਾਹੀਦਾ ਹੈ,ਕਿਉਂਕਿ ਉਹ ਉਸ ਤੋਂ ਅੱਕ ਚੁੱਕੇ ਹਨ।

Leave a Reply