ਓਟਵਾ:ਪ੍ਰਧਾਨ ਮੰਤਰੀ ਜਸਟਿਨ ਟਰੂਡੋ (PM Justin Trudeau) ਦਾ ਕਹਿਣਾ ਹੈ ਕਿ ਉਹ ਅਲਬਰਟਾ ਪ੍ਰੀਮੀਅਰ ਡੇਨੀਅਲ ਸਮਿਥ ਦੀਆਂ ਕੈਨੇਡਾ ਪੈਨਸ਼ਨ ਪਲਾੱਨ (CPP) ਨੂੰ ਸੂਬੇ ‘ਚੋਂ ਵਾਪਸ ਲੈਣ ਦੀ ਪ੍ਰਸਤਾਵਿਤ ਯੋਜਨਾ ਨੂੰ ਲੈ ਕੇ ਕਾਫ਼ੀ ਜ਼ਿਆਦਾ ਚਿੰਤਤ ਹਨ।
ਅੱਜ ਪ੍ਰੀਮੀਅਰ ਨੂੰ ਲਿਖੇ ਖੁੱਲੇ ਪੱਤਰ ਵਿੱਚ ਪੀ.ਐੱਮ. ਜਸਟਿਨ ਟਰੂਡੇ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੀ ਕੈਬਨਿਟ ਅਤੇ ਅਧਿਕਾਰੀਆਂ ਨੂੰ ਕੈਨੇਡਾ ਪੈਨਸ਼ਨ ਪਲੈਨ ਬਰਕਰਾਰ ਰੱਖਣ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਦੇ ਆਦੇਸ਼ ਦਿੱਤੇ ਗਏ ਹਨ।
ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸੂਬੇ ਨੂੰ ਇਸ ਪਲੈਨ ‘ਚੋਂ ਬਾਹਰ ਜਾਣ ‘ਤੇ ਵੱਡਾ ਨੁਕਸਾਨ ਹੋ ਸਕਦਾ ਹੈ।
ਦੱਸ ਦੇਈਏ ਕਿ ਪ੍ਰੀਮੀਅਰ ਵੱਲੋਂ ਸਤੰਬਰ ਮਹੀਨੇ ਤੋਂ ਹੀ ਸੂਬਾਈ-ਅਧਾਰਤ ਸਲਾਹਾਂ ਕੀਤੀਆਂ ਜਾ ਰਹੀਆਂ ਹਨ,ਜਿਸ ‘ਚ ਕੈਨੇਡਾ ਪੈਨਸ਼ਨ ਪਲੈਨ ਨੂੰ ਛੱਡ ਕੇ ਅਲਬਰਟਾ ਪੈਨਸ਼ਨ ਪਲੈਨ ਸ਼ੁਰੂ ਕੀਤੇ ਜਾਣ ਨੂੰ ਲੈ ਕੇ ਵਿਚਾਰ ਵੀ ਕੀਤਾ ਜਾ ਰਿਹਾ ਹੈ।
ਤੀਜੀ ਧਿਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਤਿੰਨ ਸਾਲਾਂ ਦੇ ਪੀਰੀਅਡ ਨੋਟਿਸ ਤੋਂ ਬਾਅਦ ਜੇਕਰ ਅਲਬਰਟਾ ਵੱਲੋਂ ਕੈਨੇਡਾ ਪੈਨਸ਼ਨ ਪਲੈਨ ਛੱਡਿਆ ਜਾਂਦਾ ਹੈ ਤਾਂ ਸਾਲ 2027 ‘ਚ ਅਲਬਰਟਾ ਨੂੰ 53% ਯਾਨੀ $334 ਬਿਲੀਅਨ ਮਿਲਣਗੇ।

Leave a Reply