ਵੈਨਕੂਵਰ:ਉਂਝ ਬੀ.ਸੀ. ਫੈਰੀਜ਼ (B.C. Ferries) ਦਾ ਰੱਦ (Cancel) ਹੋਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਅੱਜ ਸਵੇਰੇ 7 ਵਜੇ ਸਵਰਟਜ਼ ਬੇਅ ਅਤੇ 9 ਵਜੇ ਟਸਵਾਸਨੇ ਤੋਂ ਚੱਲਣ ਵਾਲੀ ਫੈਰੀ ਕੈਂਸਲ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੱਸ ਦੇਈਏ ਕਿ ਇਹਨਾਂ ਯਾਤਰਾਵਾਂ ਨੂੰ ਰੱਦ ਕਰਨ ਦਾ ਕਾਰਨ ਸਟਾਫ਼ ਦੀ ਕਮੀ ਦੱਸਿਆ ਜਾ ਰਿਹਾ ਹੈ। ਇਸ ਰੱਦ ਕਾਰਨ ਅੱਜ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਦੇ ਵਿਚਾਕਰ ਪੈਣ ਵਾਲਾ ਮੇਜਰ ਰੂਟ ਪ੍ਰਭਾਵਿਤ ਰਿਹਾ।
ਇਸਦੀ ਜਾਣਕਾਰੀ ਕੰਪਨੀ ਦੀ ਵੈਬਸਾਈਟ ‘ਤੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੁਰੱਖਿਅਤ ਯਾਤਰਾ ਲਈ ਘੱਟੋ-ਘੱਟ ਸਟਾਫ਼ ਦੀ ਲੋੜ ਪੈਂਦੀ ਹੈ,ਤਾਂ ਜੋ ਐਮਰਜੈਂਸੀ ਦੀ ਸਥਿਤੀ ‘ਚ ਲੋੜ ਪੈਣ ‘ਤੇ ਨਜਿੱਠਿਆ ਜਾ ਸਕੇ।
ਬੀ.ਸੀ. ਫੈਰੀਜ਼ ਵੱਲੋਂ ਕਿਹਾ ਗਿਆ ਹੈ ਕਿ ਸਟਾਫ਼ ਉਪਲੱਬਧ ਹੋਣ ਦੀ ਸਥਿਤੀ ‘ਚ ਯਾਤਰੀਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਪਿਛਲੇ ਹਫਤੇ ਵੀ ਫੈਰੀ ਸੇਵਾਵਾਂ ਮੱਠੀਆਂ ਸਨ ਕਿਉਂਕਿ ਤਿੰਨੇ ਵੈੱਸਲ ਖ਼ਰਾਬ ਸਨ ਅਤੇ ਉਹਨਾਂ ਦੀ ਮੁਰੰਮਤ ਕੀਤੀ ਜਾ ਰਹੀ ਸੀ।

Leave a Reply