ਸਾਊਦੀ ਅਰਬ:ਗਜ਼ਾ ਹਸਪਤਾਲ ਉੱਪਰ ਮੰਗਲਵਾਰ ਨੂੰ ਹੋਏ ਹਮਲੇ ‘ਚ 500 ਫ਼ਲਸਤੀਨੀਆਂ ਦੇ ਮਾਰੇ ਜਾਣ ਦੀ ਖ਼ਬਰ ਤੋਂ ਬਾਅਦ ਜਿੱਥੇ ਹਮਾਸ ਵੱਲੋਂ ਇਸ ਹਮਲੇ ਲਈ ਇਜ਼ਰਾਈਲ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ,ਓਥੇ ਹੀ ਚਾਰੇ ਪਾਸੇ ਇਸ ਹਮਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ। 

ਇਸ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਜੌਰਡਨ ਵਿਖੇ ਹੋਣ ਵਾਲੀਆਂ ਬੈਠਕਾਂ ਰੱਦ ਕਰ ਦਿੱਤੀਆਂ ਗਈਆਂ।

ਹੁਣ ਖ਼ਬਰ ਆ ਰਹੀ ਹੈ ਕਿ ਸਾਊਦੀ ਅਰਬ (Saudi Arab) ਦੇ ਬੈਰੂਤ ‘ਚ ਸਥਿਤ ਦੂਤਘਰ ਦੁਆਰਾ ਅਰਬ ਵਾਸੀਆਂ ਨੂੰ ਜਲਦ ਤੋਂ ਜਲਦ ਲੈਬਨਾਨ (Lebanon) ਛੱਡ ਕੇ ਜਾਣ ਲਈ ਕਿਹਾ ਜਾ ਰਿਹਾ ਹੈ।

ਦੂਤਘਰ ਦੁਆਰਾ ਟਵਿੱਟਰ ਜ਼ਰੀਏ ਟਵੀਟ ਕਰਦੇ ਕਿਹਾ ਗਿਆ ਹੈ ਕਿ ਸਾਊਦੀ ਅਰਬ ਵੱਲੋਂ ਉੱਤਰੀ ਲੇਬਨਾਨ ਖੇਤਰ ‘ਚ ਹੋ ਰਹੀਆਂ ਗਤੀਵਿਧੀਆਂ ਉੱਪਰ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ।ਅਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਊਦੀ ਵਾਸੀਆਂ ਨੂੰ ਦੇਸ਼ ਛੱਡ ਕੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਸ ਵਧਦੇ ਤਣਾਅ ਦਾ ਮੁੱਖ ਕਾਰਨ ਇਜ਼ਰਾਈਲ ਦੁਆਰਾ ਮੰਗਲਵਾਰ ਨੂੰ ਗਜ਼ਾ ਹਸਪਤਾਲ ਉੱਪਰ ਕੀਤਾ ਹਮਲਾ ਹੈ, ਜਿਸ ‘ਚ 500 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਆ ਰਹੀ ਹੈ। 

ਗਜ਼ਾ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ ਹੁਣ ਤੱਕ ਇਸ ਯੁੱਧ ਕਾਰਨ 3,478 ਫਲਸਤੀਨੀ ਮਾਰੇ ਗਏ ਹਨ,ਅਤੇ 12000 ਤੋਂ ਵਧੇਰੇ ਜਣੇ ਜ਼ਖ਼ਮੀ ਹੋ ਗਏ ਹਨ।

 

Leave a Reply