ਵੈਨਕੂਵਰ:ਅੱਜ ਸਵੇਰ ਤੋਂ ਹੀ ਜਿੱਥੇ ਵਰਖਾ ਕਾਰਨ ਸੜਕਾਂ ‘ਤੇ ਪਾਣੀ ਭਰਿਆ ਵੇਖਿਆ ਜਾ ਸਕਦੈ,ਓਥੇ ਹੀ ਮੈਟਰੋ ਵੈਨਕੂਵਰ (Metro Vancouver) ਅਤੇ ਇਸਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਵਰਖਾ ਦੀ ਸੰਭਾਵਨਾ (Forecast) ਪ੍ਰਗਟਾਈ ਜਾ ਰਹੀ ਹੈ।
ਮੌਸਮ ਮਾਹਰਾਂ ਵੱਲੋਂ ਜਨਵਰੀ ਦੇ ਮੱਧ ਤੋਂ ਬਾਅਦ ਬੀਤਿਆ ਕੱਲ੍ਹ ਯਾਨੀ ਮੰਗਲਵਾਰ ਸਭ ਤੋਂ ਵੱਧ ਜਲਥਲ ਵਾਲਾ ਦਿਨ ਦੱਸਿਆ ਜਾ ਰਿਹਾ ਹੈ।
ਅੱਜ ਵੈਨਕੂਵਰ ਅੰਤਰਰਾਸ਼ਟਰੀ ਏਅਰਪੋਰਟ ‘ਤੇ ਮੀਂਹ ਦੀ ਮਾਤਰਾ 35.8 ਮਿਲੀਮੀਟਰ ਦਰਜ ਕੀਤੀ ਗਈ ਹੈ,ਅਤੇ ਇਸਤੋਂ ਦੁੱਗਣਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਮਹਿਕਮੇ ਵੱਲੋਂ ਮੈਟਰੋ ਵੈਨਕੂਵਰ ਦੇ ਉੱਤਰੀ ਹਿੱਸੇ ਜਿਵੇਂ ਕਿ,ਨੌਰਥ ਸ਼ੋਰ,ਕੁਇਕਿਟਲਮ ਅਤੇ ਮੇਪਲ ਰਿੱਜ ਵਿਖੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਮਹਿਕਮੇ ਵੱਲੋਂ ਭਾਰੀ ਮੀਂਹ ਦੇ ਚਲਦੇ ਸੜਕਾਂ ‘ਤੇ ਪਾਣੀ ਜਮਾਂ ਹੋਣ ਦੀ ਵੀ ਜਾਣਕਾਰੀ ਦਿੱਤੀ ਹੈ।

Leave a Reply