ਬ੍ਰਿਟਿਸ਼ ਕੋਲੰਬੀਆ:ਲੰਘੇ 18 ਜੂਨ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪਾਰਕਿੰਗ ਏਰੀਆ ‘ਚ ਕਤਲ ਕੀਤੇ ਭਾਈ ਹਰਦੀਪ ਸਿੰਘ ਨਿੱਜਰ (Hardeep Singh Nijjar)  ਦੇ ਕਤਲ ਮਾਮਲੇ (Murder Case)  ਦੇ ਸਬੰਧ ‘ਚ ਪੁਲੀਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਦੀ ਮੰਨੀਏ ਤਾਂ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਪੁਲੀਸ ਦੀ ਨਜ਼ਰ ‘ਚ ਹਨ ਅਤੇ ਜਲਦ ਹੀ ਉਹਨਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡੀਅਨ ਸਿਕਊਰਟੀ ਏਜੰਸੀ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਕਿ ਉਸਦੀ ਜਾਨ ਖਤਰੇ ‘ਚ ਹੈ।
ਸਤੰਬਰ ਮਹੀਨੇ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਾਊਸ ਆੱਫ਼ ਕਾਮਨਜ਼ ‘ਚ ਬੋਲਦਿਆਂ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ‘ਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ ਵੀ ਲਗਾਏ ਸਨ,ਜਿਸਤੋਂ ਬਾਅਦ ਦੋਵੇਂ ਦੇਸ਼ਾਂ ਦੇ ਸਬੰਧਾਂ ‘ਚ ਕੁੜੱਤਣ ਵੀ ਆਈ ਹੈ।

Leave a Reply