ਬ੍ਰਿਟਿਸ਼ ਕੋਲੰਬੀਆ:ਟ੍ਰਾਂਸਲਿੰਕ (Trans Link) ਵੱਲੋਂ ਨਵੇਂ ਸਾਲ ਦੇ ਮੌਕੇ ‘ਤੇ ਫ੍ਰੀ ਟ੍ਰਾਂਜ਼ਿਟ ਸਰਵਿਸ (Free Service)  ਦਿੱਤੀ ਜਾਵੇਗੀ।
ਟ੍ਰਾਂਸਲੰਿਕ ਮੁਤਾਬਕ 31 ਦਸੰਬਰ ਨੂੰ ਸ਼ਾਮ 5 ਵਜੇ ਤੋਂ ਲੈ ਕੇ 1 ਜਨਵਰੀ ਸਵੇਰੇ 5 ਵਜੇ ਤੱਕ ਸਕਾਈ ਟ੍ਰੇਨ ਅਤੇ ਸੀ-ਬੱਸ ਸਟੇਸ਼ਨਾਂ ਦੇ ਫੇਅਰ ਗੇਟ ਖੁੱਲ੍ਹੇ ਰਹਿਣਗੇ ਅਤੇ ਯਾਤਰੀ ਬਿਨਾਂ ਕਿਰਾਇਆ ਅਦਾ ਕੀਤੇ ਯਾਤਰਾ ਕਰ ਸਕਣਗੇ।
ਨਾਲ ਹੀ ਦੱਸਿਆ ਗਿਆ ਹੈ ਕਿ ਐਤਵਾਰ ਨੂੰ ਸਕੈਡਿਊਲ ਵਧਾਇਆ ਜਾਵੇਗਾ।
31 ਦਸੰਬਰ ਨੂੰ 30 ਦੇ ਕਰੀਬ ਵੱਧ ਬੱਸਾਂ ਚਲਾਈਆਂ ਜਾਣਗੀਆਂ।
ਯਾਤਰੀਆਂ ਦੀ ਸਹਾਇਤਾ ਲਈ ਟ੍ਰਾਂਜ਼ਿਟ ਸਟਾਫ਼,ਟ੍ਰਾਂਜ਼ਿਟ ਪੁਲੀਸ ਅਤੇ ਟ੍ਰਾਂਜ਼ਿਟ ਸਿਕਊਰਟੀ ਮੌਜੂਦ ਰਹੇਗੀ।

Leave a Reply