ਮਾਂਟਰੀਅਲ:ਕਿਊਬਿਕ (Quebec) ਯੂਨੀਵਰਸਿਟੀਆਂ ਦੁਆਰਾ ਫੈਡਰਲ ਮਨਿਸਟਰ (Federal Minister) ਸ਼ੌਨ ਫ਼ਰੇਜ਼ਰ ਦੇ ਉਸ ਸੁਝਾਅ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹਨਾਂ ਨੇ ਹਾਊਸ ਸੰਕਟ ਦੀ ਸਮੱਸਿਆ ਨਾਲ ਨਿਪਟਣ ਲਈ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਟੱਡੀ ਵੀਜ਼ਿਆਂ ਨੂੰ ਸੀਮਤ ਕਰਨ ਬਾਰੇ ਕਿਹਾ ਸੀ।

ਯੂਨੀਵਰਸਟੀ ‘ਦ ਮਾਂਟਰੀਅਲ ਦੇ ਰੈਕਟਰ ਡੇਨੀਅਲ ਜੁਟਰਸ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਘਰਾਂ ਦੀ ਕਮੀ ਦਾ ਕਾਰਨ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਆਉਣਾ ਨਹੀਂ ਹੈ।  

ਮਾਂਟਰੀਅਲ ਦੇ ਪ੍ਰੋਫੈਸਰ ਵਰਗ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਸੀਮਤ ਕਰਨ ਨਾਲ ਘਰਾਂ ਦੀ ਕਮੀ ਦੀ ਸਮੱਸਿਆ ਨੂੰ ਘੱਟ ਕਰਨ ਲਈ ਬਹੁਤ ਘੱਟ ਕੰਮ ਹੋਵੇਗਾ, ਪਰ ਇਸਦੀ ਬਜਾਏ ਯੂਨਵਰਸਿਟੀਆਂ ਦੀ ਰਿਸਰਚ ਅਤੇ ਹੁਨਰਮੰਦ ਪ੍ਰਵਾਸੀਆਂ ਤੋਂ ਵਾਂਝੇ ਹੋਣਾ ਪਵੇਗਾ।

ਕਿਊਬਿਕ ਸਿੱਖਿਆ ਵਿਭਾਗ ਦੀ ਇੱਕ ਰਿਪੋਰਟ ਮੁਤਾਬਕ, ਸਾਲ 2019-2020 ਦੌਰਾਨ ਕਿਊਬਿਕ ਦੀਆਂ ਯੂਨੀਵਰਸਿਟੀਆਂ ‘ਚ 48,400 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਦਾਖ਼ਲਾ ਲਿਆ। ਜੋ ਕਿ ਕੁੱਲ ਵਿਦਿਆਰਥੀਆਂ ਦੀ ਗਿਣਤੀ ਦਾ 14% ਹਿੱਸਾ ਬਣਦਾ ਹੈ।

ਜ਼ਿਕਰਯੋਗ ਹੈ ਕਿ ਸਾਲ 2022 ਦੌਰਾਨ, ਫੈਡਰਲ ਸਰਕਾਰ ਦੁਆਰਾ 5,40000 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਸਨ। ਜੋ ਕਿ ਸਾਲ 2021 ਦੇ ਮੁਕਾਬਲੇ 24% ਵਧੇਰੇ ਸਨ।

Leave a Reply