ਕੈਨੇਡਾ: ਕੈਨੇਡੀਅਨ ਟਰੱਕ ਇੰਡਸਟਰੀ (Truck Industry)  ਇਸ ਸਮੇਂ ਮਾੜੇ ਹਾਲਤਾਂ ਦਾ ਸਾਹਮਣਾ ਕਰ ਰਹੀ ਹੈ।ਕਿਉਂਕਿ ਮੰਗ ਘੱਟ (Demand Drops) ਹੋਣ ਕਾਰਨ ਕਾਰਗੋ ਦੀ ਮਾਤਰਾ ਘਟੀ ਹੈ ਅਤੇ ਨਾਲ ਹੀ ਕਿਰਾਏ ਦੀਆਂ ਕੀਮਤਾਂ ‘ਚ ਵਾਧਾ ਹੋਣ ਕਾਰਨ ਟਰੱਕ ਇੰਡਸਟਰੀ ਇਸ ਸਮੇਂ ਕਾਫੀ ਨਾਜ਼ੁਕ ਸਥਿਤੀ ‘ਚੋਂ ਲੰਘ ਰਹੀ ਹੈ।

ਟਰੱਕਿੰਗ ਐੱਚਆਰ ਦੀ ਰਿਪੋਰਟ ਮੁਤਾਬਕ, ਪਹਿਲੇ ਤਿੰਨ ਮਹੀਨਿਆਂ ਦੌਰਾਨ 20,500 ਨੌਕਰੀਆਂ (Jobs) ਜਾ ਚੁੱਕੀਆਂ ਹਨ।

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਲੋਕ ਹੁਣ ਹਾਊਸਹੋਲਡ ਚੀਜ਼ਾਂ ਛੱਡਕੇ ਸਰਵਿਸਜ਼ ਉੱਪਰ ਜ਼ਿਆਦਾ ਖ਼ਰਚਾ ਕਰ ਰਹੇ ਹਨ।

ਨਤੀਜਨ ਸ਼ਿਪਮੈਂਟ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕਾ ਵਿੱਚ ਸ਼ਿਪਮੈਂਟ ਘੱਟ ਹੋਣ ਕਾਰਨ, ਕੈਨੇਡਾ ਦੀ ਟਰੱਕ ਇੰਡਸਟਰੀ ਵਿਚ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ। 

 

Leave a Reply