ਕੈਨੇਡਾ:ਕੈਨੇਡਾ ਦੀ ਵੱਡੀ ਬੈਂਕ ਆਰਬੀਸੀ (Royal Bank of Canada)  ਵੱਲੋਂ ਪਿਛਲੇ ਕੁੱਝ ਹਫ਼ਤਿਆਂ ਵਿੱਚ ਆਪਣੀ ਵਰਕਫੋਰਸ (Workforce) ਵਿੱਚ 1% ਦੀ ਕਟੌਤੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਅਗਲੇ ਕੁੱਝ ਦਿਨਾਂ ਵਿੱਚ 2% ਕਟੌਤੀ ਹੋਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।ਜਿਸਦੀ ਜਾਣਕਾਰੀ ਬੈਂਕ ਵੱਲੋਂ ਅੱਜ ਤੀਜੀ ਤਿਮਾਹੀ ਦੇ ਅੰਕੜੇ ਨਸ਼ਰ ਕਰਨ ਮੌਕੇ ਦਿੱਤੀ ਗਈ।

ਟੋਰਾਂਟੋ ਸਟਾੱਕ ਐਕਸਚੇਂਜ ਦੁਅਰਾ ਸਭ ਤੋਂ ਮਹੱਤਵਪੂਰਨ ਕੰਪਨੀਆਂ ਦੀ ਫੇਹਰਿਸਤ ਵਿੱਚ ਸ਼ਾਮਲ ਕੀਤੀ ਰੋਇਲ ਬੈਂਕ ਆੱਫ ਕੈਨੇਡਾ ਨੇ ਤਿਮਾਹੀ ਦੇ ਅੰਕੜੇ ਪੇਸ਼ ਕੀਤਾ।

ਜਿਸ ਮੁਤਾਬਕ ਬੈਂਕ ਦੇ ਪ੍ਰਾਫ਼ਿਟਸ ‘ਚ ਵਾਧਾ ਹੋਇਆ ਹੈ। ਜੋ ਕਿ $295 ਮਿਲੀਅਨ ਤੋਂ ਵਧ ਕੇ $3.9 ਬਿਲੀਅਨ ਤੱਕ ਪਹੁੰਚ ਗਿਆ ਹੈ। ਬੈਂਕ ਦੀਆਂ ਸਾਰੀਆਂ ਡਿਵੀਜ਼ਨਾਂ ‘ਚ ਵਾਧਾ ਦਰਜ ਕੀਤਾ ਗਿਆ ਹੈ।

ਇਹ ਫਾਇਦਾ ਨੌਕਰੀਆਂ ‘ਚ ਕੀਤੀ ਕਟੌਤੀ (Job cuts)  ਤੋਂ ਬਾਅਦ ਦਰਜ ਕੀਤਾ ਗਿਆ ਹੈ। ਜਿਸਦੇ ਚਲਦੇ ਹੁਣ ਬੈਂਕ ਵੱਲੋਂ ਹੋਰ ਨੌਕਰੀਆਂ ‘ਚ ਕਟੌਤੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

Leave a Reply