ਬ੍ਰਿਟਿਸ਼ ਕੋਲੰਬੀਆ: ਆਰ.ਸੀ.ਐੱਮ.ਪੀ. (RCMP) ਵੱਲੋਂ ਕੀਤੀ ਜਾ ਰਹੀ ਜਾਂਚ ਅਧੀਨ, ਅਲਬਰਟਾ (Alberta) ਦੇ ਵੱਡੇ ਸ਼ਹਿਰਾਂ ‘ਚੋਂ ਚੋਰੀ ਕੀਤੇ ਗਏ ਭਾਰੀ ਵਾਹਨ ਲੈਂਗਲੀ ਤੋਂ ਬਰਾਮਦ ਕੀਤੇ ਗਏ ਹਨ।
ਜਿਸਦੇ ਚਲਦੇ 38 ਸਾਲਾ ਰਾਜਨੀਲ ਪ੍ਰਸਾਦ ਨਾਂ ਦਾ ਬ੍ਰਿਟਿਸ਼ ਕੋਲ਼ੰਬੀਆ ਦਾ ਵਿਅਕਤੀ 19 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ 38 ਹੋਰ ਦੋਸ਼ਾਂ ਦੀ ਉਮੀਦ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਅਲਬਰਟਾ ਦੇ ਰੌਕੀ ਵਿਊ ਕਾਉਂਟੀ ਦੇ ਇੱਕ ਕਾਰੋਬਾਰੀ ਮਾਲਕ ਵੱਲੋਂ 12 ਸਤੰਬਰ ਨੂੰ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਕਿ ਉਸਦੀ ਰੈਂਟਲ ਯੂਨਿਟ ‘ਚ ਸ਼ੱਕੀ ਚੋਰੀ ਦਾ ਸਮਾਨ ਮੌਜੂਦ ਹੈ।
ਪੁਲੀਸ ਅਧਿਕਾਰੀਆਂ ਵੱਲੋਂ ਉਸ ਏਰੀਆ ਦੀ ਤਲਾਸ਼ੀ ਲਈ ਗਈ ਅਤੇ 4 ਸਕਿਡ ਸਟੀਅਰਜ਼ ਅਤੇ ਇੱਕ ਚੋਰੀ ਦਾ ਐੱਫ350 ਪਿਕਅੱਪ ਟਰੱਕ ਵੀ ਬਰਾਮਦ ਕੀਤਾ ਗਿਆ।
ਪੁਲੀਸ ਦਾ ਕਹਿਣਾ ਹੈ ਕਿ ਇਹ ਵਾਹਨ ਕੈਲਗਰੀ,ਐਡਮਿੰਟਨ, ਰੈੱਡ ਡੀਅਰ ਤੋਂ ਚੋਰੀ ਕੀਤੇ ਗਏ ਸਨ।
ਪੁਲੀਸ ਵੱਲੋਂ ਲੈਂਗਲੀ ਤੋਂ ਵੀ ਦੋ ਮਿਨੀ ਸਕਿਡ ਸਟੀਅਰਜ਼ ਬਰਾਮਦ ਕੀਤੇ ਗਏ ਹਨ।
ਜੋ ਕਿ ਇੱਕ ਸਕੀਮ ਦੇ ਤਹਿਤ ਚੋਰੀ ਕੀਤੀ ਗਈ ਹੈ।ਇਹਨਾਂ ਚੋਰੀ ਦੀਆਂ ਘਟਨਾਵਾਂ ਨੂੰ ਬੀ.ਸੀ. ਅਤੇ ਅਲਬਰਟਾ ਦੇ ਵਿਚਕਾਰ ਅੰਜਾਮ ਦਿੱਤਾ ਗਿਆ ਹੈ ਅਤੇ ਇਸਦਾ ਦੋਸ਼ੀ 38 ਸਾਲਾ ਰਾਜਨੀਲ ਪ੍ਰਸਾਦ ਹੈ।
ਪੁਲੀਸ ਵੱਲੋਂ ਦਸ ਸਕਿਡ ਸਟੀਅਰਜ਼ ਅਤੇ ਦੋ ਐਕਸਾਵੇਟਰਜ਼ ਬਰਾਮਦ ਕੀਤੇ ਗਏ ਹਨ,ਜਿਨ੍ਹਾਂ ਦੀ ਅੰਦਾਜ਼ਨ ਕੀਮਤ $837,231 ਦੱਸੀ ਜਾ ਰਹੀ ਹੈ।

 

 

 

 

 

 

Leave a Reply