ਮੈਟਰੋ ਵੈਨਕੂਵਰ: ਲਿਵ ਡਾੱਟ ਰੈਂਟ ਵੱਲੋਂ ਮੈਟਰੋ ਵੈਨਕੂਵਰ ਦੇ ਰੈਂਟਰਜ਼ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਸਾਂਝੇ ਕੀਤੇ ਗਏ ਹਨ।

ਰਿਪੋਰਟ ਦੱਸਦੀ ਹੈ ਕਿ ਮੈਟਰੋ ਵੈਨਕੂਵਰ ‘ਚ ਰਹਿਣ ਵਾਲੇ ਲੋਕ ਆਪਣੀ ਮਹੀਨੇਵਾਰ ਆਮਦਨੀ ਦਾ 61.65 ਫੀਸਦ ਹਿੱਸਾ ਕਿਰਾਇਆ ਦੇਣ ਲਈ ਖ਼ਰਚ ਕੀਤਾ ਜਾਂਦਾ ਹੈ।

ਜੋ ਕਿ ਮੰਗ ਅਤੇ ਪੂਰਤੀ ‘ਚ ਵੱਡੇ ਅੰਤਰਾਲ ਨੂੰ ਦਰਸਾ ਰਿਹਾ ਹੈ।ਲਿਵ ਡਾੱਟ ਰੈਂਟ ਮੁਤਾਬਕ ਮਾਰਚ ਅਤੇ ਅਪ੍ਰੈਲ ਦੇ ਵਿਚਕਾਰ ਫ਼ਰਨੀਚਰ ਰਹਿਤ ਇੱਕ-ਬੈੱਡਰੂਮ ਦੇ ਕਿਰਾਏ ‘ਚ ਵਾਧਾ ਦਰਜ ਕੀਤਾ ਗਿਆ ਹੈ ਜੋ ਕਿ ਔਸਤਨ $2376 ਡਾੱਲਰ ਰਿਹਾ।

ਓਥੇ ਹੀ ਰੈਂਟਲ ਏਜੰਸੀ ਵੱਲੋਂ ਫ਼ਰਨਿਸ਼ਡ ਰੈਂਟਲਜ਼ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਜਿਸਦਾ ਕਾਰਨ 1 ਮਈ ਤੋਂ ਲਾਗੂ ਹੋਣ ਵਾਲੇ ਨਿਯਮਾਂ ਦੇ ਚਲਦੇ ਸ਼ਾਰਟ-ਟਰਮ ਰੈਂਟਲਜ਼ ਦਾ ਲੌਂਗ ਟਰਮ ਰੈਂਟਲਜ਼ ‘ਚ ਤਬਦੀਲ ਹੋਣਾ ਹੈ।

ਰਿਪੋਰਟ ਦੱਸਦੀ ਹੈ ਕਿ ਫਰਨਿਸ਼ਡ ਇੱਕ ਬੈੱਡਰੂਮ ਯੂਨਿਟ ਦੇ ਕਿਰਾਏ ‘ਚ ਮਹੀਨੇਵਾਰ $251 ਦਾ ਵਾਧਾ ਹੁੰਦਾ ਹੈ,ਨਤੀਜਨ ਔਸਤਨ ਕਿਰਾਇਆ $2747 ਬਣਦਾ ਹੈ।

ਓਥੇ ਹੀ ਵੈਸਟ ਵੈਨਕੂਵਰ ‘ਚ ਬਿਨਾਂ ਫ਼ਰਨੀਚਰ ਤੋਂ ਇੱਕ,ਦੋ ਅਤੇ ਤਿੰਨ ਬੈੱਡਰੂਮ ਦੇ ਰੈਂਟ ‘ਚ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ ਅਤੇ ਇੱਕ ਬੈੱਡਰੂਮ ਦਾ ਕਿਰਾਇਆ $2773 ਦੇ ਕਰੀਬ ਦੱਸਿਆ ਜਾ ਰਿਹਾ ਹੈ।

ਜਦੋਂ ਕਿ ਲੈਂਗਲੀ ‘ਚ ਇਹ ਸਭ ਤੋਂ ਘੱਟ ਯਾਨੀ $2000 ਤੋਂ ਵੀ ਘੱਟ ਹੈ।

ਵੈਨਕੂਵਰ ਡਾਊਨਟਾਊਨ ਸਭ ਤੋਂ ਮਹਿੰਗਾ ਰਿਹਾ ਜਿੱਥੇ ਇੱਕ-ਬੈੱਡਰੂਮ ਯੂਨਿਟ ਦਾ ਔਸਤਨ ਕਿਰਾਇਆ $2840 ਦੱਸਿਆ ਜਾ ਰਿਹਾ ਹੈ।

 

Leave a Reply