ਬ੍ਰਿਟਿਸ਼ ਕੋਲੰਬੀਆ: ਬੀ.ਸੀ. ਅਤੇ ਫੈਡਰਲ ਸਰਕਾਰ ਵੱਲੋਂ ਜਲਵਾਯੂ ਪਰਿਵਰਤਨ ਸਦਕਾ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਭਾਈਚਾਰਿਆਂ ਨੂੰ ਬਚਾਉਣ ਲਈ  $26 ਮਿਲੀਅਨ ਦਾ ਐਲਾਨ ਕੀਤਾ ਗਿਆ ਹੈ।

ਇੰਨਫ੍ਰਾਸਟ੍ਰੱਕਚਰ ਕੈਨੇਡਾ ਵੱਲੋਂ ਜਾਰੀ ਸਟੇਟਮੈਂਟ ‘ਚ ਕਿਹਾ ਗਿਆ ਹੈ ਕਿ ਇਹ ਪੈਸਾ ਮਹਿਕਮੇ ਦੇ ‘ਗ੍ਰੀਨ ਇੰਨਫ੍ਰਾਸਟ੍ਰੱਕਚਰ ਪ੍ਰੋਗ੍ਰਾਮ’ ਦੇ ਜ਼ਰੀਏ ਆਵੇਗਾ।

ਪੈਨਟਿਕਟਨ ਵਿਖੇ ਇਹ ਪੈਸਾ ਡੈੱਮ ਦਾ ਕੰਮ ਕਰਨ ਲਈ ਵਰਤਿਆ ਜਾਵੇਗਾ ਤਾਂ ਜੋ ਹੜ੍ਹਾਂ ਨਾਲ ਹੁਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।

ਓਥੇ ਹੀ ਸੂਬੇ ਦੇ ਬਾਕੀ ਹਿੱਸਿਆਂ ‘ਚ ਡਾਈਕਸ ਨੂੰ ਅੱਪਗ੍ਰੇਡ ਕਰਨ,ਨਦੀਆਂ ਦੇ ਕਿਨਾਰਿਆਂ ਦੀ ਸਾਂਭ-ਸੰਭਾਲ ਕਰਨ ਅਤੇ ਨਵੇਂ ਵਾਟਰ ਟ੍ਰੀਟਮੈਂਟ ਪਲਾਂਟਸ ਦੀ ਉਸਾਰੀ ਲਈ ਵਰਤਿਆ ਜਾਵੇਗਾ

Leave a Reply