ਕੈਨੇਡਾ: ਸਸਕੈਚਵਨ (Saskatchewan) ਸੂਬਾ ਸਰਕਾਰ ਵੱਲੋਂ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਹੁਣ ਮਾਪਿਆਂ ਨੂੰ ਜਿਨਸੀ ਸਿਹਤ ਸਿੱਖਿਆ (Sexual Health Education) ਨਾਲ ਸਬੰਧਤ ਪਾਠਕ੍ਰਮ ਦਿਖਾਉਣਾ ਲਾਜ਼ਮੀ ਹੋਵੇਗਾ, ਅਤੇ ਮਾਪਿਆਂ ਵੱਲੋਂ ਬੱਚੇ ਦੀ ਤਰਫ਼ ਤੋਂ ਉਹਨਾਂ ਲਈ ਕੋਰਸ ਦੀ ਚੋਣ ਕੀਤੇ ਜਾਣੀ ਚਾਹੀਦੀ ਹੈ।

 ਉਹਨਾਂ ਇਹ ਵੀ ਕਿਹਾ ਹੈ ਕਿ ਬੱਚਿਆਂ ਦੇ ਨਾਂ ਬਦਲਣ ਲਈ ਵੀ ਮਾਪਿਆਂ ਜਾਂ ਫਿਰ ਗਾਰਜ਼ੀਅਨ ਦੀ ਆਗਿਆ ਲੈਣਾ ਲਾਜ਼ਮੀ ਹੋਵੇਗਾ।

ਸਿੱਖਿਆ ਮੰਤਰੀ ਡਸਟਿਨ ਡੰਕਨ ਵੱਲੋਂ ਬੀਤੇ ਕੱਲ੍ਹ ਕਿਹਾ ਗਿਆ ਹੈ ਕਿ ਸਕੂਲਾਂ ਨੂੰ ਜਿਨਸੀ ਸਿਹਤ ਸਿੱਖਿਆ ਦੇਣ ਵਾਲੇ ਤੀਜੇ-ਧਿਰਾਂ ਨਾਲ ਸ਼ਮੂਲੀਅਤ ਨੂੰ ਤੁਰੰਤ ਰੋਕਣਾ ਹੋਵੇਗਾ।

ਸਰਕਾਰ ਦੁਆਰਾ ਕਿਹਾ ਗਿਆ ਹੈ ਕਿ ਜਿਨਸੀ ਸਿੱਖਿਆ ਨੂੰ ਲੈ ਕੇ ਕਲਾਸ ਅਧਿਆਪਕਾਂ ਵੱਲੋਂ ਹੀ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ।ਇਸ ਦੌਰਾਨ ਪੜ੍ਹਾਇਆ ਜਾਣ ਵਾਲੀ ਸਮੱਗਰੀ ਦੀ ਸਮੀਖਿਆ ਸੂਬੇ ਵੱਲੋਂ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਮਾਹਰਾਂ, ਡਾਕਟਰਾਂ ਅਤੇ ਹੋਰ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਨਵੀਂ ਨੀਤੀ ਕਾਫ਼ੀ ਨੁਕਸਾਨਦੇਹ ਅਤੇ ਚਿੰਤਾਜਨਕ ਹੈ। ਜਿਸਦੇ ਚਲਦੇ ਸਰਕਾਰ ਵੱਲੋਂ ਹੁਣ ਨਵੇਂ ਹੁਕਮ ਜਾਰੀ ਕੀਤੇ ਗਏ ਹਨ।

Leave a Reply