ਵੈਨਕੂਵਰ:ਮੈਟਰੋ ਵੈਨਕੂਵਰ ‘ਚ ਟ੍ਰਾਂਜ਼ਿਟ ਹੜਤਾਲ ਨੂੰ ਰੋਕਣ ਦੀ ਡੈੱਡਲਾਈਨ ਖ਼ਤਮ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕੀ ਹੈ।
ਇਸ ਵਾਰ ਸਕਾਈ ਟ੍ਰੇਨ ਸਟੇਸ਼ਨ ਉੱਪਰ ਪਿੱਕੇਟ ਲਾਈਨ ਹੋਣ ਨੂੰ ਲੈ ਕੇ ਫ਼ੈਸਲਾ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
ਕਿਊਪੀ-4500 ਲੋਕਲ,ਸ਼ਨੀਵਾਰ ਨੂੰ ਹੋਣ ਵਾਲੀ 3-ਦਿਨਾਂ ਹੜਤਾਲ ‘ਚ ਸਕਾਈ ਟ੍ਰੇਨ ਸਟੇਸ਼ਨ ਨੂੰ ਸ਼ਾਮਲ ਕਰਨ ਲਈ ਪਿੱਕੇਟ ਲਾਈਨਾਂ ਨੂੰ ਟ੍ਰੇਨ ਤੱਕ ਵਧਾਏ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਪਿਛਲੇ ਹਫ਼ਤੇ, ਦੋ-ਦਿਨਾਂ ਹੜਤਾਲ੍ਹ ਦੌਰਾਨ ਬੱਸ ਸਰਵਿਸ ਬੰਦ ਰਹੀ ਪਰ ਸਕਾਈ ਟ੍ਰੇਨ,ਕੈਨੇਡਾ ਲਾਈਨ,ਅਤੇ ਵੈਸਟ ਕੋਸਟ ਐਕਸਪਪ੍ਰੈਸ ਪ੍ਰਭਾਵਿਤ ਨਹੀਂ ਹੋਏ ਕਿਉਂਕਿ ਯੂਨੀਅਨ ਇਹਨਾਂ ਸਰਵਸਿਜ਼ ਨੂੰ ਕਾਨੂੰਨੀ ਤੌਰ ‘ਤੇ ਪਿੱਕੇਟ ਕਰਨ ਦੀ ਸਥਿਤੀ ‘ਚ ਨਹੀਂ ਸੀ।
ਪਰ ਹੁਣ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੀ ਹੜਤਾਲ੍ਹ ‘ਚ ਟ੍ਰੇਨ ਸਰਵਿਸ ਵੀ ਪ੍ਰਭਾਵਿਤ ਰਹੇਗੀ ਇਸਨੂੰ ਲੈ ਕੇ ਸ਼ੁੱਕਰਵਾਰ ਨੂੰ ਫੈਸਲਾ ਹੋਵੇਗਾ।

Leave a Reply