ਵੈਨਕੂਵਰ: ਪਿਛਲੇ ਸਾਲ ਸਟਾਰਬੱਕਸ ਦੇ ਬਾਹਰ ਘਾਤਕ ਛੁਰੇਬਾਜ਼ੀ ਦੀ ਘਟਨਾ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਗ੍ਰਿਫ਼ਤਰ ਕੀਤੇ ਇੰਦਰਦੀਪ ਸਿੰਘ ਗੋਸਲ ਦੀ ਅੱਜ ਅਦਾਲਤ ‘ਚ ਪੇਸ਼ੀ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਇੰਦਰਦੀਪ ਸਿੰਘ ਗੋਸਲ ਨੇ ਪਿਛਲੇ ਸਾਲ ਮਾਰਚ ਮਹੀਨੇ ‘ਚ 37 ਸਾਲਾ ਪਾੱਲ ਸ਼ਮਿੱਟ ਨੂੰ ਗ੍ਰੈਨਵਿਲ ਸਟ੍ਰੀਟ ਅਤੇ ਪੈਂਡਰ ਸਟ੍ਰੀਟ ਏਰੀਆ ‘ਚ ਪੈਂਦੀ ਕਾੱਫ਼ੀ ਸ਼ਾੱਪ ਦੇ ਬਾਹਰ ਚਾਕੂ ਮਾਰ ਕੇ ਮਾਰ ਦਿੱਤਾ ਸੀ।
ਜਿਸਤੋਂ ਬਾਅਦ ਨੇੜੇ ਮੌਜੂਦ ਲੋਕਾਂ ਵੱਲੋਂ ਗਸ਼ਤ ਕਰ ਰਹੇ ਪੁਲੀਸ ਅਧਿਕਾਰੀ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਅਤੇ ਪੁਲੀਸ ਨੇ ਗੋਸਲ ਨੂੰ ਗ੍ਰਿਫ਼ਤਾਰ ਕਰ ਲਿਆ।
ਅਧਿਕਾਰੀਆਂ ਵੱਲੋਂ ਸ਼ਮਿੱਟ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸਦੀ ਹਸਪਤਾਲ ‘ਚ ਮੌਤ ਹੋ ਗਈ ਸੀ।
ਸ਼ਮਿੱਟ ਦੀ ਮਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਸ਼ਮਿੱਟ ਨੇ ਗੋਸਲ ਨੂੰ ਆਪਣੀ ਛੋਟੀ ਬੱਚੀ ਕੋਲ ਵੇਪ ਨਾ ਪੀਣ ਦੀ ਬੇਨਤੀ ਕੀਤੀ ਸੀ,ਜਿਸ ਉਪਰੰਤ ਬਹਿਸ ਹੋਈ ਅਤੇ ਗੋਸਲ ਵੱਲੋਂ ਸ਼ਮਿੱਟ ਨੂੰ ਚਾਕੂਆਂ ਦੇ ਵਾਰ ਕਰ ਮਾਰ ਦਿੱਤਾ ਗਿਆ।

Leave a Reply