ਮੈਟਰੋ ਵੈਨਕੂਵਰ: ਊਬਰ ਈਟਸ ਵੱਲੋਂ ਬੀ.ਸੀ. ਦੀ ਕੈਪੀਟਲ ਵਿਕਟੋਰੀਆ ਸਿਟੀ ਨੂੰ ‘ਡੋਪੇਸਟ ਸਿਟੀ’ ਦੱਸਿਆ ਜਾ ਰਿਹਾ ਹੈ।
ਦਰਅਸਲ ਰਾਈਡਸ਼ੇਅਰ ਅਤੇ ਫੂਡ ਡਲਿਵਰੀ ਵਾਲੀ ਇਸ ਵੱਡੀ ਕੰਪਨੀ ਵੱਲੋਂ ਉਹਨਾਂ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ,ਜਿੱਥੇ ਕੈਨਾਬਿਸ ਉਹਨਾਂ ਦੀ ਐਪ ਰਾਹੀਂ ਸਭ ਤੋਂ ਵਧੇਰੇ ਮੰਗਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਹਿਲੇ ਨੰਬਰ ‘ਤੇ ਵਿਕਟੋਰੀਆ ਰਿਹਾ,ਦੂਜੇ ‘ਤੇ ਉੱਤਰੀ ਵੈਨਕੂਵਰ,ਤੀਜੇ ‘ਤੇ ਵੈਨਕੂਵਰ,ਚੌਥੇ ਅਤੇ ਪੰਜਵੇਂ ਨੰਬਰ ‘ਤੇ ਕ੍ਰਮਵਾਰ ਪੋਰਟ ਮੂਡੀ ਅਤੇ ਨਿਊ ਵੈਸਟਮਿੰਸਟਰ ਰਿਹਾ ਹੈ।
ਪਿਛਲੇ ਸਾਲ ਕੈਨਾਬਿਸ ਆਰਡਰ ਦੀ ਕਮਾਈ $307 ਰਹੀ ਸੀ।
ਦੱਸ ਦੇਈਏ ਕਿ ਪਿਛਲੇ ਸਾਲ ਅਪ੍ਰੈਲ ਮਹੀਨੇ ‘ਚ ਸਰਕਾਰ ਵੱਲੋਂ ਬੀ.ਸੀ. ਸੂਬੇ ‘ਚ ਕੈਨਾਬਿਸ ਆਰਡਰ ਕਰਨ ਦੀ ਆਗਿਆ ਦਿੱਤੀ ਗਈ ਸੀ।

Leave a Reply