ਵੈਨਕੂਵਰ:ਵੈਨਕੂਵਰ ਵਿਖੇ ਦੁਕਾਨਾਂ ਅਤੇ ਕਾਰੋਬਾਰਾਂ ‘ਚ ਚੋਰੀ ਕਰਨ ਦੀਆਂ ਘਟਨਾਵਾਂ ਨਵੀਆਂ ਨਹੀਂ ਹਨ।

ਪੁਲਿਸ ਵੱਲੋਂ ਸ਼ੌਪਲਿਫਟਿੰਗ (Shoplifting) ਨੂੰ ਨਕੇਲ ਪਾਉਣ ਲਈ ਵੱਖ-ਵੱਖ ਆਪਰੇਸ਼ਨਜ਼ ਸ਼ੁਰੂ ਕੀਤੇ ਜਾਂਦੇ ਰਹੇ ਹਨ। 

ਅੱਜ ਜਾਰੀ ਕੀਤੀ ਤਾਜ਼ਾ ਰਿਪੋਰਟ ਦੇ ਮੁਤਾਬਕ ਪੁਲਿਸ ਵੱਲੋਂ 258 ਜਣਿਆਂ ਨੂੰ ਸ਼ਾਪਲਿਫਟਿੰਗ ਦੇ ਮਾਮਲਿਆਂ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ $57,000 ਦੀ ਕੀਮਤ ਦਾ ਸਮਾਨ ਜ਼ਬਤ ਕਤਿਾ ਗਿਆ ਹੈ। 

ਵੈਨਕੂਵਰ ਪੁਲਿਸ (Vancouver Police) ਦੇ ਅਧਿਕਾਰਆਂ ਦੁਆਰਾ ਇਸ ਮੌਕੇ ਬੋਲਦਿਆਂ ਕਿਹਾ ਗਿਆ ਕਿ ਪੁਲਿਸ ਦੀ ਲਗਾਤਾਰ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਕਾਰੋਬਾਰਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ ਹੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਨਕੇਲ ਪਾਈ ਜਾਵੇ।

ਪ੍ਰੋਜੈਕਟ ਬਾਰਕੋਡ ਦੇ ਤਹਿਤ ਵੈਨਕੂਵਰ ਪੁਲਿਸ ਵੱਲੋਂ ਮੈਟਰੋ ਵੈਨਕੂਵਰ ਦੀਆਂ ਏਜੰਸੀਆਂ ਨਾਲ ਮਿਲਕੇ ਵੀ ਕੰਮ ਕੀਤਾ ਗਿਆ।

ਦੱਸ ਦੇਈਏ ਕਿ 258 ‘ਚੋਂ 82 ਗ੍ਰਿਫ਼ਤਾਰੀਆਂ ਡੈਲਟਾ ਪੁਲਿਸ,ਲੈਂਗਲ਼ੀ ਆਰਸੀਅੇੱਮਪੀ,ਰਿਚਮੰਡ ਅਤੇ ਬਰਨਬੀ ਪੁਲਿਸ ਵੱਲੋਂ ਕੀਤੀਆਂ ਗਈਆਂ ਹਨ।

Leave a Reply