ਟੋਰਾਂਟੋ:ਟੋਰਾਂਟੋ ਪੁਲਿਸ (Toronto Police) ਦੁਅਰਾ ਸ਼ਹਿਰ ਦੇ ਪੱਛਮੀ ਹਿੱਸੇ ‘ਚ ਕੈਟਾਲਿਟਕ ਕਨਵਰਟਰ ਅਤੇ ਕਾਰ ਚੋਰੀ (Car Theft) ਨਾਲ ਸਬੰਧਤ ਮਾਮਲਿਆਂ ਦੀ ਸਾਲ ਭਰ ਚੱਲੀ ਜਾਂਚ ਤੋਂ ਬਾਅਦ $60 ਮਿਲੀਅਨ ਡਾਲਰ ਦੀ ਕੀਮਤ ਦੇ 1080 ਵਾਹਨ ਜ਼ਬਤ ਕੀਤੇ ਗਏ ਹਨ।

ਪੁਲਿਸ ਦੁਆਰਾ ਇਹਨਾਂ ਚੋਰੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ 228 ਜਣਿਆਂ ਦੇ ਵਿਰੁੱਧ 553 ਦੋਸ਼ ਲਗਾਏ ਗਏ ਹਨ,ਜਿਨ੍ਹਾਂ ਵਿੱਚ ਨਾਬਾਲਗ ਵੀ ਸ਼ਾਮਲ ਹਨ।

ਦੱਸ ਦੇਈਏ ਕਿ ਪੁਲਿਸ ਦੁਆਰਾ ਪ੍ਰੋਜੈਕਟ ਸਟੈਲਿਨ 7 ਨਵੰਬਰ,2022 ਨੂੰ ਸ਼ੁਰੂ ਕੀਤਾ ਗਿਆ ਸੀ।

ਜ਼ਿਆਦਾਤਰ ਵਾਹਨ ਘਰਾਂ ਦੇ ਬਾਹਰ ਬਣੇ ਡ੍ਰਾਈਵਅਵੇ,ਹੋਟਲ,ਹਵਾਈ ਅੱਡੇ ਦੇ ਪਾਰਕਿੰਗ ਏਰੀਆ ‘ਚੋਂ ਚੋਰੀ ਕੀਤੇ ਗਏ ਸਨ।

ਸਾਲ 2023 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ 9,747 ਵਾਹਨ ਚੋਰੀ ਕੀਤੇ ਜਾ ਚੁੱਕੇ ਹਨ।

Leave a Reply