ਵੈਨਕੂਵਰ:ਵੈਨਕੂਵਰ ਪੁਲੀਸ (Vancouver Police) ਵੱਲੋਂ ‘ਪ੍ਰੋਜੈਕਟ ਬਾਰਕੋਡ’ (Project Barcode) ਦੇ ਅਧੀਨ 268 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸਤੋਂ ਇਲਾਵਾ ਪੁਲੀਸ ਵੱਲੋਂ ਇੱਕ ਲੱਖ ਡਾਲਰ ਦੀ ਕੀਮਤ ਦਾ ਚੋਰੀ ਦਾ ਸਮਾਨ ਜ਼ਬਤ ਕੀਤਾ ਗਿਆ ਹੈ।

ਪੁਲੀਸ ਵੱਲੋਂ ਇਹ ਪ੍ਰੋਜੈਕਟ 30 ਨਵੰਬਰ ਤੋਂ ਲੈ ਕੇ 15 ਦਸੰਬਰ ਦੇ ਵਿਚਕਾਰ ਚਲਾਇਆ ਗਿਆ ਹੈ।

ਇਸ ਮੌਕੇ ਬੋਲਦਿਆਂ ਕਾਂਸਟੇਬਲ ਤਾਨੀਆ ਵਿਸਿਨਟਨ ਨੇ ਕਿਹਾ ਕਿ ਸ਼ੌਪਲਿਫਟਿੰਗ ਨਾਲ ਮਹਿਜ਼ ਕਾਰੋਬਾਰ ਦਾ ਹੀ ਨੁਕਸਾਨ ਨਹੀਂ ਹੁੰਦਾ ਸਗੋਂ ਸਟਾਫ਼ ਮੈਂਬਰ ਵੀ ਅਸੁਰੱਖਿਅਤ ਮਹਿਸੂਸ ਕਰਦੇ ਹਨ।

ਉਹਨਾਂ ਕਿਹਾ ਕਿ ਪੁਲੀਸ ਮਹਿਕਮਾ ਕਾਰੋਬਾਰਾਂ ਨੂੰ ਇਸ ਨੁਕਸਾਨ ਤੋਂ ਬਚਾਉਣ ਲਈ ਰੀਟੇਲ ਕੌਂਸਲ ਆਫ ਕੈਨੇਡਾ ਨਾਲ ਮਿਲਕੇ ਕੰਮ ਕਰਨਾ ਜਾਰੀ ਰੱਖੇਗਾ।

 

Leave a Reply