ਬ੍ਰਿਟਿਸ਼ ਕੋਲੰਬੀਆ: ਇਨਵਾਇਰਮੈਂਟ ਕੈਨੇਡਾ ਵੱਲੋਂ ਦੱਖਣੀ ਬ੍ਰਿਟਿਸ਼ ਕੋਲੰਬੀਆ (Southern BC) ਲਈ ਭਾਰੀ ਮੀਂਹ ਦੀ ਚੇਤਾਵਨੀ (Weather Statement)  ਜਾਰੀ ਕੀਤੀ ਜਾ ਰਹੀ ਹੈ।
ਜਿਸ ਮੁਤਾਬਕ ਅੱਜ ਤੋਂ ਤੇਜ਼ ਝੱਖੜ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।ਇਹ ਖ਼ਾਸ ਚੇਤਾਵਨੀ ਮੈਟਰੋ ਵੈਨਕੂਵਰ,ਫਰੇਜ਼ਰ ਵੈਲੀ,ਵਿਸਲਰ,ਸੀ ਟੂ ਸਕਾਈ ਹਾਈਵੇ ਅਤੇ ਵੈਸਟ ਵੈਨਕੂਵਰ ਆਈਲੈਂਡ ਤੋਂ ਇਲਾਵਾ ਸ਼ਨਸਾਈਨ ਕੋਸਟ ਲਈ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਐਟਮਾਸਫੇਰਿਕ ਰਿਵਰ ਭਾਰੀ ਮੀਂਹ ਲਿਆਵੇਗੀ ਅਤੇ ਜਿਸ ਸਦਕਾ ਬੀਸੀ ਸੂਬੇ ਦਾ ਉੱਚੇ ਇਲਾਕਿਆਂ ‘ਚ ਬਰਫ਼ਬਾਰੀ ਦੀ ਉਮੀਦ ਰਹੇਗੀ।
ਮਹਿਕਮੇ ਦਾ ਕਹਿਣਾ ਹੈ ਕਿ ਵਧੇਰੇ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਮੱਸਿਆ ਹੋ ਸਕਦੀ ਹੈ।

Leave a Reply