ਵੈਨਕੂਵਰ : ਬੀਤੇ ਦਿਨੀਂ ਗ੍ਰੈਨਵਿਲ ਸਟਰੀਟ ‘ਤੇ ਛੁਰੇਬਾਜ਼ੀ ਦੀ ਘਟਨਾ ‘ਚ ਮਾਰੇ ਗਏ 32 ਸਾਲਾ ਵਿਅਕਤੀ ਦੀ ਪਛਾਣ ਅੱਜ ਵੈਨਕੂਵਰ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਜੋ ਕਿ ਸਰੀ ਦਾ ਰਹਿਣ ਵਾਲਾ ਜੋਸ ਕੇਜ਼ ਦੱਸਿਆ ਗਿਆ ਹੈ।

ਦੱਸ ਦੇਈਏ ਕਿ ਕਿ 4 ਅਗਸਤ ਨੂੰ ਜੋਸ ਨੂੰ ਗ੍ਰੈਨਵਿਲ ਅਤੇ ਸਮਿਥ ਸਟਰੀਟ ਦੇ ਵਿਚਕਾਰ ਤੜਕਸਾਰ 3:30 ਵਜੇ ਛੁਰਾ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਜਿਸਨੂੰ ਬਾਅਦ ਵਿੱਚ ਪੈਰਾਮੈਡਿਕਸ ਵੱਲੋਂ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸਦੀ ਮੌਤ ਹੋ ਗਈ।

ਪੁਲਿਸ ਵੱਲੋਂ ਇਸ ਕਤਲ ਦੇ ਸਬੰਧ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।ਪੁਲਿਸ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਦੇ ਸਬੰਧ ਵਿੱਚ ਕਿਸੇ ਕੋਲ ਜਾਣਕਾਰੀ ਜਾਂ ਮੌਕੇ ‘ਤੇ ਕੋਈ ਜ਼ਰੂਰ ਮੌਜੂਦ ਰਿਹਾ ਹੋਵੇਗਾ।

ਪੁਲਿਸ ਨਾਲ ਜੇਕਰ ਇਹ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਅਗਲੇਰੀ ਜਾਂਚ ਵਿੱਚ ਸੌਖ ਹੋ ਸਕਦੀ ਹੈ। ਸੂਚਨਾ ਸਾਂਝੀ ਕਰਨ ਲਈ ਵੈਨਕੂਵਰ ਪੁਲਿਸ ਮਹਿਕਮੇ ਵੱਲੋਂ 604-717-2500 ਨੰਬਰ ਸਾਂਝਾ ਕਤਿਾ ਗਿਆ ਹੈ।

Leave a Reply