ਸਰੀ: ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ‘ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਿੰਨ ਭਾਰਤੀ ਮੂਲ ਦੇ ਵਿਅਕਤੀਆਂ ‘ਚੋਂ ਹੁਣ ਤੀਜੇ ਦੀ ਪੇਸ਼ੀ ਵੀ ਬਾਕੀ ਦੋ ਜਣਿਆਂ ਸਮੇਤ 21 ਮਈ ਨੂੰ ਹੋਵੇਗੀ।

ਸਰੀ ਸੂਬਾਈ ਅਦਾਲਤ ਵੱਲੋਂ ਸਾਂਝੀ ਕੀਤੀ ਕੇਸ ਸੂਚੀ ਤੋਂ ਪਤਾ ਲੱਗ ਰਿਹਾ ਹੈ ਕਿ ਕਮਲਪ੍ਰੀਤ ਸਿੰਘ ਦੀ ਵੀ ਅਦਾਲਤ ‘ਚ ਅਗਲੀ ਪੇਸ਼ੀ 21 ਮਈ ਨੂੰ ਹੋਵੇਗੀ।

ਜ਼ਿਕਰਯੋਗ ਹੈ ਕਿ ਕਮਲਪ੍ਰੀਤ ਸਿੰਘ,ਕਰਨਪ੍ਰੀਤ ਸਿੰਘ ਅਤੇ ਕਰਨ ਬਰਾੜ ਨੂੰ ਪਿਛਲੇ ਹਫ਼ਤੇ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਸਬੰਧ ‘ਚ ਐਡਮਿੰਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਿਛਲੇ ਸਾਲ ਜੂਨ ਮਹੀਨੇ ‘ਚ ਹਰਦੀਪ ਸਿੰਘ ਨਿੱਜਰ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ,ਜਦੋਂ ਉਹ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪਾਰਕਿੰਗ ਏਰੀਆ ‘ਚ ਆਪਣੇ ਵਾਹਨ ‘ਚ ਮੌਜੂਦ ਸੀ।

ਜਿਸਤੋਂ ਬਾਅਦ ਪੁਲੀਸ ਵੱਲੋਂ ਸ਼ੱਕੀਆਂ ਦੀ ਭਾਲ ਸ਼ੁਰੂ ਕੀਤੀ ਗਈ ਸੀ ਅਤੇ ਪਿਛਲੇ ਹਫ਼ਤੇ ਐਡਮਿੰਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ।

Leave a Reply