ਬ੍ਰਿਟਿਸ਼ ਕੋਲੰਬੀਆ: ਬੀ.ਸੀ. ਪ੍ਰੀਮੀਅਰ ਡੇਵਿਡ ਈਬੀ, ਮਨਿਸਟਰ ਬੋਵਿਨ ਮਾਅ ਅਤੇ ਫੋਰੈਸਟ ਮਨਿਸਟਰ ਵੱਲੋਂ ਅੱਜ ਜੰਗਲੀ ਅੱਗ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ।

ਉਹਨਾਂ ਵੱਲੋਂ ਲੋਕਲ ਫਰਸਟ ਨੇਸ਼ਨ ਨਾਲ ਮੀਟਿੰਗ ਵੀ ਕੀਤੀ ਜਾਵੇਗੀ।ਪ੍ਰੀਮੀਅਰ ਡੇਵਿਡ ਈਬੀ ਦੇ ਆਫਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਦੌਰੇ ‘ਚ ਕੈਮਲੂਪਸ, ਸੈਲਮਨ ਆਰਮ, ਅਤੇ ਕੇਲੋਨਾ ਸਮੇਤ ਪੈਨਟਿਕਟੰਨ ਸ਼ਾਮਲ ਹੈ। 

ਇਹ ਇਲਾਕੇ ਜੰਗਲੀ ਅੱਗ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਜਿਸ ‘ਚ ਵੈਸਟ ਕੇਲੋਨਾ ‘ਚ 120 ਵਰਗ ਕਿਲੋਮੀਟਰ ‘ਚ ਫੈਲੀ ਮਕਡੂਗਲ ਕ੍ਰੀਕ ਜੰਗਲ਼ੀ ਅੱਗ ਵੀ ਸ਼ਾਮਲ ਹੈ।

ਕੇਲੋਨਾ ਅਤੇ ਲੇਕ ਕੰਟਰੀ ਦੀ ਜੰਗਲੀ ਅੱਗ ਨੇ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਕੀਤਾ। ਵੈਸਟ ਕੇਲੋਨਾ ਫਾਇਰ ਚੀਫ਼ ਨੇ ਇਸ ਨੂੰ ਲੈ ਕੇ ਬੋਲਦਿਆਂ ਕਿਹਾ ਰਾਤ ਭਰ ਕਰੂ ਮੈਂਬਰਾਂ ਵੱਲੋਂ ਦੋ ਦਰਜਨ ਦੇ ਲਗਭਗ ਜੰਗਲੀ ਅੱਗਾਂ ਸਪੌਟ ਕੀਤੀਆਂ ਗਈਆਂ। 

ਉਹਨਾਂ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਹੁਣ ਜੰਗਲੀ ਅੱਗਾਂ ਦੀ ਸਥਿਤੀ ‘ਚ ਸੁਧਾਰ ਹੋ ਰਿਹਾ ਹੈ।

Leave a Reply