ਬ੍ਰਿਟਿਸ਼ ਕੋਲੰਬੀਆ:ਸਾਲ 1990 ਦੇ ਦਹਾਕੇ ‘ਚ ਬੱਚਿਆਂ ਵਿਰੱੁਧ ਲੜੀਬੱਧ ਇਤਿਹਾਸਕ ਜਿਨਸੀ ਹਮਲਿਆਂ ਦੇ ਸਬੰਧ ‘ਚ ਹਾੱਲਟਨ ਪੁਲੀਸ ਵੱਲੋਂ ਇੱਕ ਸ਼ੱਕੀ ਨੂੰ ਚਾਰਜ ਕੀਤਾ ਗਿਆ ਹੈ।
ਪ੍ਰੋਜੈਕਟ ਵੁੱਡਲੈਂਡਜ਼ ਦੇ ਅਧੀਨ ਕੀਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਹਮਲੇ ਸਾਲ 1992 ਅਤੇ 1995 ਦੇ ਵਿਚਕਾਰ ਵਾਟਰਲੂ,ਹਾੱਲਟਨ ਅਤੇ ਪੀਲ ਵਿਖੇ ਅੰਜਾਮ ਦਿੱਤੇ ਗਏ ਸਨ।
ਪੀਲ ਅਤੇ ਹਾੱਲਟਨ ਪੁਲੀਸ ਵੱਲੋਂ ਅੱਜ ਜਾਣਕਾਰੀ ਦਿੰਦੇ ਦੱਸਿਆ ਗਿਆ ਹੈ ਕਿ ਚਾਰਜ ਕੀਤਾ ਗਿਆ ਸ਼ੱਕੀ ਬ੍ਰਿਟਿਸ਼ ਕੋਲੰਬੀਆ ਦਾ ਹੈ,ਜਿਸਨੂੰ ਜਾਂਚ ਦੇ ਸਬੰਧ ਵਿੱਚ 3 ਮਾਰਚ ਨੂੰ ਹਿਰਾਸਤ ‘ਚ ਲਿਆ ਗਿਆ ਸੀ।
ਜਿਸਦੇ ਚਲਦੇ ਹੁਣ 64 ਸਾਲਾ ਰਿਚਰਡ ਨੀਲ ਕਿਡਨੈਪਿੰਗ,ਹਮਲਾ, ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ਾਂ ਸਮੇਤ ਕੁੱਲ 20 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਸ ਸਬੰਧ ‘ਚ ਜੇਕਰ ਕਿਸੇ ਨੂੰ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲੀਸ ਨੂੰ ਸੂਚਿਤ ਕਰ ਸਕਦਾ ਹੈ।

 

 

 

 

 

 

 

 

Leave a Reply