ਕੈਨੇਡਾ: ਸੇਲਮੋਨੇਲਾ ਆਊਟਬ੍ਰੇਕ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 5 ਹੋ ਗਈ ਹੈ।
ਜਿਸਦੀ ਪੁਸ਼ਟੀ ਫੇਡਰਲ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਪਬਲਿਕ ਹੈਲਥ ਏਜੰਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਬਿਮਾਰੀ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 129 ਹੋ ਗਈ ਹੈ,ਜੋ ਕਿ 1 ਦਸੰਬਰ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਬਕ ਦੁੱਗਣੀ ਹੋ ਗਈ ਹੈ।
ਬੀ.ਸੀ. ਸੂਬੇ ‘ਚ ਇਸ ਦੇ 15 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਓਂਟਾਰੀਓ ‘ਚ 15 ਮਾਮਲੇ ਅਤੇ ਨਿਊ ਬਰੰਸਵਿਕ,ਨਿਊਫਾਊਂਡਲੈਂਡ ਅਤੇ ਲੈਬਰੇਡਾਰ ‘ਚ 2-2 ਕੇਸ ਦਰਜ ਕੀਤੇ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਇਹ ਬਿਮਾਰੀ ਮਲਿਚਟਾ ਅਤੇ ਰੂਡੀ ਬਰਾਂਡ ਦੇ ਖਰਬੂਜਿਆਂ ਤੋਂ ਫੈਲੀ ਦੱਸੀ ਜਾ ਰਹੀ ਹੈ।
ਜੋ ਕਿ 10 ਅਕਤੂਬਰ ਤੋਂ 24 ਨਵੰਬਰ ਦੇ ਵਿਚਕਾਰ ਵੇਚੇ ਗਏ ਸਨ।
ਦੱਸ ਦੇਈਏ ਕਿ ਹੈਲਥ ਕੈਨੇਡਾ ਵੱਲੋਂ ਇਹਨਾਂ ਖਰਬੂਜਿਆਂ ਨੂੰ ਰੀਕਾਲ ਵੀ ਕੀਤਾ ਗਿਆ ਸੀ।

Leave a Reply