ਬਰਨਬੀ:ਬਰਨਬੀ ਦੀ ਪਾਰਕਲੈਂਡ ਰਿਫਾਈਨਰੀ ਵੱਲੋਂ ਬਰਨਬੀ ਸਿਟੀ ਨੂੰ $31800 ਦਾ ਚੈੱਕ ਦਿੱਤਾ ਗਿਆ ਹੈ,ਤਾਂ ਜੋ ਇਸ ਸਾਲ ਦੇ ਸ਼ੁਰੂ ‘ਚ ਮੈਟਰੋ ਵੈਨਕੂਵਰ ਦੇ ਆਲੇ ਦੁਆਲੇ ਦੇ ਖੇਤਰਾਂ ‘ਚ ਪੈਦਾ ਹੋਈ ਬਦਬੂ ਕਾਰਨ ਹੋਏ ਖਰਚੇ ਦਾ ਭੁਗਤਾਨ ਕੀਤਾ ਜਾ ਸਕੇ।
ਇਸਦੇ ਨਾਲ ਹੀ ਸਿਟੀ ਨੂੰ ਭੇਜੇ ਗਏ ਪੱਤਰ ‘ਚ ਕਿਹਾ ਗਿਆ ਹੈ ਕਿ ਇਹ ਪੈਸਾ ਲੋਕਲ ਫਾਇਰ ਡਿਪਾਰਟਮੈਂਟ ਦੁਆਰਾ 21 ਜਨਵਰੀ ਨੂੰ ਇਸ ਮਾਮਲੇ ਨੂੰ ਰਿਸਪਾਂਡ ਕਰਨ ਦੀ ਕੀਮਤ ਵਜੋਂ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ‘ਚ ਮੈਟਰੋ ਵੈਨਕੂਵਰ ਦੇ ਆਲੇ-ਦੁਆਲੇ ‘ਚ ਆ ਰਹੀ ਬਦਬੂ ਕਾਰਨ ਲੋਕਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਨਾਲ ਹੀ ਹਵਾ ਦੀ ਗੁਣਵੱਤਾ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਸੀ।
ਇਹ ਭੁਗਤਾਨ,ਬਰਨਬੀ ਦੇ ਫਾਇਰ ਚੀਫ਼ ਵੱਲੋਂ ਮੇਅਰ ਅਤੇ ਕੌਂਸਲ ਨੂੰ ਅੰਦਾਜ਼ਨ ਕੀਮਤ ਜਮਾਂ ਕਰਵਾਉਣ ਤੋਂ ਬਾਅਦ ਕੀਤਾ ਗਿਆ ਹੈ।
ਦੱਸ ਦੇਈਏ ਕਿ 21 ਜਨਵਰੀ ਦੇ ਇਸ ਮਾਮਲੇ ਦੌਰਾਨ 34 ਅੱਗ ਬੁਝਾਊ ਦਸਤੇ ਦੇ ਮੈਂਬਰਾਂ,11 ਫਾਇਰ ਗੱਡੀਆਂ ਅਤੇ 2 ਆਰ.ਸੀ.ਐੱਮ.ਪੀ. ਦੀਆਂ ਯੂਨਿਟਾਂ ਵੱਲੋਂ ਜਾਇਜ਼ਾ ਲਿਆ ਗਿਆ ਸੀ।
ਪਹਿਲਾਂ ਅੰਦਾਜ਼ਨ ਕੀਮਤ $29000 ਲਗਾਈ ਗਈ ਸੀ,ਪਰ ਬਾਅਦ ‘ਚ $3000 ਹੋਰ ਜਮਾਂ ਕੀਤੇ ਗਏ ਸਨ।

 

 

Leave a Reply