ਸਰੀ:ਸਰੀ (Surrey) ਕ੍ਰਾਈਮ ਸਟੈਟਿਸਟਿਕ ਰਿਪੋਰਟ ਮੁਤਾਬਕ ਸਰੀ ਵਿਖੇ ਨਜਾਇਜ਼ ਨਸ਼ਿਆਂ (Illicit Drugs) ਦੇ ਓਵਰਡੋਜ਼ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਪੁਲੀਸ ਲਗਾਤਾਰ ਇਹਨਾਂ ਮਾਮਲਿਆਂ ਨਾਲ ਨਜਿੱਠ ਰਹੀ ਹੈ।ਸਾਲ 2023 ਦੀ ਤੀਜੀ ਤਿਮਾਹੀ ‘ਚ ਜੁਲਾਈ ਤੋਂ ਸਤੰਬਰ ਵਿਚਕਾਰ ਪੁਲੀਸ ਵੱਲੋਂ ਨਜਾਇਜ਼ ਨਸ਼ਿਆਂ ਦੇ ਓਵਰਡੋਜ਼ ਦੇ 192 ਮਾਮਲੇ ਦਰਜ ਕੀਤੇ ਗਏ ਹਨ।
ਜੋ ਕਿ ਸਾਲ 2022 ਦੇ ਇਸ ਸਮੇਂ ਦੇ ਮੁਕਾਬਲੇ 44 ਫੀਸਦ ਵੱਧ ਰਿਹਾ।
ਪੁਲੀਸ ਵੱਲੋਂ ਰਿਪੋਰਟ ਕੀਤੇ ਮਾਮਲਿਆਂ ‘ਚੋਂ 48 ਜਣਿਆਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ।
ਪੁਲੀਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲੇ ਫਾਇਰ ਅਤੇ ਐਂਬੂਲਸ ਦਸਤੇ ਦੁਆਰਾ ਨਜਿੱਠੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਪੁਲੀਸ ਨੂੰ ਮਾਨਸਿਕ ਸਿਹਤ ਨਾਲ ਸਬੰਧਤ 1513 ਕਾਲਾਂ ਵੀ ਮਿਲੀਆਂ,ਜੋ ਕਿ ਸਾਲ 2022 ਦੇ ਮੁਕਾਬਲੇ 23 ਫੀਸਦ ਘੱਟ ਰਹੀ।

Leave a Reply